30 September 2026
ਵੂਲਗੂਲਗਾ ਦਾ 'ਕਰੀ-ਫੈਸਟ': NSW ਦਾ ਤੱਟਵਰਤੀ ਸ਼ਹਿਰ ਜੋ ਹਰ ਸਾਲ ਭਾਰਤੀ ਭੋਜਨ ਦਾ ਜਸ਼ਨ ਮਨਾਉਂਦਾ ਹੈ
SBS Punjabi - ਐਸ ਬੀ ਐਸ ਪੰਜਾਬੀ
About
ਸਿਡਨੀ ਤੋਂ ਲਗਭਗ 550 ਕਿਲੋਮੀਟਰ ਉੱਤਰ ਵੱਲ, ਛੋਟਾ ਜਿਹਾ ਤੱਟਵਰਤੀ ਸ਼ਹਿਰ ਵੂਲਗੂਲਗਾ (Woolgoolga) ਆਸਟ੍ਰੇਲੀਆ ਵਿੱਚ ਭਾਰਤੀਆਂ ਦੇ ਪਰਵਾਸ ਦੇ ਸ਼ੁਰੂਆਤੀ ਪੜਾਵਾਂ ਵਿੱਚੋਂ ਇੱਕ ਹੈ। 1950 ਦੇ ਦਹਾਕੇ ਤੋਂ, ਪੀੜ੍ਹੀ ਦਰ ਪੀੜ੍ਹੀ, ਇਥੋਂ ਦਾ ਪੰਜਾਬੀ ਭਾਈਚਾਰਾ ਕੇਲਿਆਂ ਅਤੇ ਬਲੂਬੇਰੀ ਦੀ ਕਾਸ਼ਤ ਤੇ ਉਤਪਾਦਨ ਵਿੱਚ ਵੱਡੇ ਪੱਧਰ ‘ਤੇ ਜੁੜਿਆ ਹੋਇਆ ਹੈ। ਵੂਲਗੂਲਗਾ ਦਾ 'ਕਰੀ-ਫੈਸਟ' (Curryfest) ਭਾਰਤੀ ਸਭਿਆਚਾਰ, ਖਾਣ-ਪੀਣ ਅਤੇ ਆਸਟ੍ਰੇਲੀਆ ਵਿੱਚ ਭਾਰਤੀਆਂ ਦੇ ਯੋਗਦਾਨ ਨੂੰ ਮਨਾਉਂਦਾ ਹੈ। ਜਿੱਥੇ ਵੱਖ-ਵੱਖ ਪਿਛੋਕੜ ਦੇ ਲੋਕ ਮਿਲ ਕੇ ਭਾਰਤੀ ਖਾਣੇ, ਸੰਗੀਤ ਅਤੇ ਸਭਿਆਚਾਰਾਂ ਦਾ ਅਨੰਦ ਮਾਣਦੇ ਹਨ। ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਰਾਹੀਂ, ਤੁਸੀਂ ਵੀ ਸਾਡੇ ਨਾਲ ਚੱਲੋ ਇਸ ਰੰਗੀਲੇ ਮੇਲੇ ਦੀ ਸੈਰ ਕਰਨ।
#sbsaudiopodcast
#sbsaudiopodcast