25 August 2026
ਫਰਜੀ ਮਾਈਗ੍ਰੇਸ਼ਨ ਏਜੰਟਾਂ ਨੂੰ ਪੇਸ਼ੇ ਵਿੱਚੋਂ ਬਾਹਰ ਕੱਢਣ ਲਈ OMARA ਨੇ ਕੱਸਿਆ ਸ਼ਿਕੰਜਾ, 3 ਏਜੰਟਾਂ ਖਿਲਾਫ ਲਿਆ ਐਕਸ਼ਨ
SBS Punjabi - ਐਸ ਬੀ ਐਸ ਪੰਜਾਬੀ
About
ਆਸਟ੍ਰੇਲੀਆ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਪਰਿਵਾਰ ਆਪਣੇ ਭਵਿੱਖ, ਪੜ੍ਹਾਈ, ਨੌਕਰੀ, ਪੱਕੀ ਰਿਹਾਇਸ਼ ਜਾਂ ਪਰਿਵਾਰ ਨੂੰ ਆਸਟ੍ਰੇਲੀਆ ਲਿਆਉਣ ਲਈ ਮਾਈਗ੍ਰੇਸ਼ਨ ਏਜੰਟਾਂ ’ਤੇ ਭਰੋਸਾ ਕਰਦੇ ਹਨ। ਅਜਿਹੇ ਵਿੱਚ ਜੇਕਰ ਕੋਈ ਗੈਰ-ਰਜਿਸਟਰਡ ਜਾਂ ਫਰਜੀ ਏਜੰਟ ਗਲਤ ਸਲਾਹ ਦੇ ਕੇ ਲੋਕਾਂ ਤੋਂ ਪੈਸੇ ਵਸੂਲ ਕਰੇ, ਤਾਂ ਇਸ ਦਾ ਅਸਰ ਸਿਰਫ਼ ਪੈਸੇ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਵੀਜ਼ਾ ਅਤੇ ਭਵਿੱਖ ਵੀ ਖਤਰੇ ਵਿੱਚ ਪੈ ਸਕਦਾ ਹੈ। ਹੁਣ ਓਮਾਰਾ ਭਾਵ ਕਿ ਆਸਟ੍ਰੇਲੀਆ ਦੀ ਮਾਈਗ੍ਰੇਸ਼ਨ ਏਜੰਟ ਨਿਗਰਾਨ ਸੰਸਥਾ ਨੇ ਅਜਿਹੇ ਫਰਜੀ ਏਜੰਟਾਂ ਨੂੰ ਪੇਸ਼ੇ ਵਿੱਚੋਂ ਬਾਹਰ ਕਰਨ ਲਈ ਕਾਰਵਾਈ ਤੇਜ਼ ਕਰਦਿਆਂ ਤਿੰਨ ਵੱਖ-ਵੱਖ ਮਾਮਲਿਆਂ ਵਿੱਚ ਇੱਕ ਏਜੰਟ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਹੈ ਜਦਕਿ ਦੋ ਹੋਰਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ..