26 August 2026
ਖ਼ਬਰਨਾਮਾ: ਯੂਨੀਵਰਸਿਟੀਆਂ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਕਟੌਤੀ ਬਾਰੇ ਲਿਆਂਦੇ ਜਾ ਰਹੇ ਵਧੇਰੇ ਨਿਯਮਾਂ ਨੂੰ ਲੈ ਕੇ ਚਿੰਤਾ
SBS Punjabi - ਐਸ ਬੀ ਐਸ ਪੰਜਾਬੀ
About
ਆਸਟ੍ਰੇਲੀਆ ਵਿੱਚ ਯੂਨੀਵਰਸਿਟੀਆਂ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਅਤੇ ਵਧ ਰਹੇ ਨਿਯਮਾਂ ਨੂੰ ਲੈ ਕੇ ਚਿੰਤਾ ਜਤਾਈ ਗਈ ਹੈ। ਕੌਮੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ AI ਲਈ ਡਾਟਾ ਕੇਂਦਰਾਂ ਤੋਂ ਇਲਾਵਾ ਔਰਤਾਂ ਵਿਰੁੱਧ ਹਿੰਸਾ, ਬਰਡ ਫਲੂ, ਬਾਲਣ ਸੁਰੱਖਿਆ ਅਤੇ ਬੰਦੂਕ ਕਾਨੂੰਨਾਂ ’ਤੇ ਚਰਚਾ ਹੋਣੀ ਹੈ। ਦੂਜੇ ਪਾਸੇ, ਬਜ਼ੁਰਗਾਂ ਲਈ ਨਿੱਜੀ ਸਿਹਤ ਬੀਮੇ ਦੀ ਸਰਕਾਰੀ ਛੋਟ ਵਿੱਚ ਤਬਦੀਲੀ ਅਤੇ ਸਿਡਨੀ ਦੀ bwTlw ਗਰੁੱਪ ਕੰਪਨੀ ਦੇ ਸਵੈ-ਇੱਛੁਕ ਪ੍ਰਸ਼ਾਸਨ ਹੇਠ ਜਾਣ ਨਾਲ ਵੀ ਚਿੰਤਾਵਾਂ ਵਧੀਆਂ ਹਨ। ਅਮਰੀਕਾ ਦੇ ਮੋਂਟਾਨਾ ਸੂਬੇ ਵਿੱਚ ਇੱਕੋ ਪਰਿਵਾਰ ਦੇ ਅੱਠ ਮੈਂਬਰਾਂ ਦੀ ਹੱਤਿਆ ਦੀ ਖ਼ਬਰ ਵੀ ਸਾਹਮਣੇ ਆਈ ਹੈ। ਭਾਰਤ ਵਿੱਚ ਪੰਜਾਬ ਅੰਦਰ ਅਗਸਤ ਮਹੀਨੇ ਐੱਚ1ਐੱਨ1 ਦੇ 70 ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।