Skip to content
Opens in a new window
ਖ਼ਬਰਨਾਮਾ: RBA ਨੇ ਕੈਸ਼ ਰੇਟ ਵਧਾ ਕੇ 4.6% ਕੀਤੀ, ਵਿਆਜ ਦਰਾਂ 15 ਸਾਲਾਂ ਦੇ ਉੱਚੇ ਪੱਧਰ 'ਤੇ
29 September 2026

ਖ਼ਬਰਨਾਮਾ: RBA ਨੇ ਕੈਸ਼ ਰੇਟ ਵਧਾ ਕੇ 4.6% ਕੀਤੀ, ਵਿਆਜ ਦਰਾਂ 15 ਸਾਲਾਂ ਦੇ ਉੱਚੇ ਪੱਧਰ 'ਤੇ

SBS Punjabi - ਐਸ ਬੀ ਐਸ ਪੰਜਾਬੀ

About
ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਅੱਜ ਆਪਣੀ ਮੀਟਿੰਗ ਵਿੱਚ ਕੈਸ਼ ਰੇਟ ਨੂੰ 0.25% ਯਾਨੀ 25 ਬੇਸਿਸ ਪੁਆਇੰਟ ਵਧਾ ਕੇ 4.60% ਕਰ ਦਿੱਤਾ ਹੈ, ਜੋ ਕਿ ਪਿਛਲੇ 15 ਸਾਲਾਂ ਦਾ ਸਭ ਤੋਂ ਉੱਚਾ ਪੱਧਰ ਹੈ। ਬੈਂਕ ਮੁਤਾਬਕ ਦੇਸ਼ ਵਿੱਚ ਮਹਿੰਗਾਈ ਲਗਾਤਾਰ ਉੱਚੀ ਬਣੀ ਹੋਈ ਹੈ ਅਤੇ ਅਗਸਤ ਮਹੀਨੇ ਵਿੱਚ ਜਤਾਏ ਗਏ ਜੋਖਮ ਹੁਣ ਸੱਚ ਸਾਬਤ ਹੋ ਰਹੇ ਹਨ। ਮਿਡਲ ਈਸਟ ਵਿੱਚ ਵੱਧਦੇ ਟਕਰਾਅ ਕਾਰਨ ਵਿਸ਼ਵ ਪੱਧਰ 'ਤੇ ਊਰਜਾ ਅਤੇ ਤੇਲ ਦੀਆਂ ਕੀਮਤਾਂ ਉਮੀਦ ਨਾਲੋਂ ਕਿਤੇ ਜ਼ਿਆਦਾ ਵੱਧ ਗਈਆਂ ਹਨ। ਇਸ ਦੇ ਨਾਲ ਹੀ, ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵੱਧਦੀ ਮੰਗ ਕਾਰਨ ਤਕਨਾਲੋਜੀ ਨਾਲ ਜੁੜੀਆਂ ਵਸਤੂਆਂ ਦੀਆਂ ਕੀਮਤਾਂ ਵੀ ਤੇਜ਼ੀ ਨਾਲ ਵੱਧ ਰਹੀਆਂ ਹਨ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।

#sbsaudiopodcast