
14 May 2026
ਖ਼ਬਰਨਾਮਾ: ਕੋਲਜ਼ ‘ਤੇ ਗਾਹਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਸਾਬਤ, ਮਾਈਗ੍ਰੇਸ਼ਨ ਨੀਤੀ ‘ਤੇ ਨਵੀਂ ਸਿਆਸੀ ਚਰਚਾ, ਤੇ ਹੋਰ ਖ਼ਬਰਾਂ
SBS Punjabi - ਐਸ ਬੀ ਐਸ ਪੰਜਾਬੀ
About
ਆਸਟ੍ਰੇਲੀਆ ਦੀ ਸੁਪਰਮਾਰਕੀਟ ਚੇਨ ਕੋਲਜ਼ ਨੂੰ ਫੈਡਰਲ ਕੋਰਟ ਨੇ ਗੁਮਰਾਹ ਕਰਨ ਵਾਲੀਆਂ ਛੋਟਾਂ ਲਈ ਦੋਸ਼ੀ ਕਰਾਰ ਦਿੱਤਾ ਹੈ। ਉਧਰ ਵਿਰੋਧੀ ਧਿਰ ਮਾਈਗ੍ਰੇਸ਼ਨ ਨੂੰ ਨਵੇਂ ਘਰਾਂ ਦੀ ਗਿਣਤੀ ਨਾਲ ਜੋੜਨ ਦੀ ਯੋਜਨਾ ਲਿਆ ਰਹੀ ਹੈ। ਇਸਦੇ ਨਾਲ ਹੀ ਅਮਰੀਕਾ ਵੱਲੋਂ ਇਰਾਨੀ ਬੰਦਰਗਾਹਾਂ ‘ਤੇ ਮਨੁੱਖੀ ਸਹਾਇਤਾ ਲਈ ਕੁਝ ਰਾਹਤ ਦਿੱਤੀ ਗਈ ਹੈ, ਜਦਕਿ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਿਯਾਹੂ ਦੀ ਕਥਿਤ ਗੁਪਤ ਯੂਏਈ ਯਾਤਰਾ ‘ਤੇ ਵੀ ਚਰਚਾ ਜਾਰੀ ਹੈ। ਗ੍ਰੀਨਜ਼ ਪਾਰਟੀ ਨੇ ਰਾਜਨੀਤਿਕ ਚੰਦਿਆਂ ‘ਤੇ ਸਖ਼ਤ ਨਿਯਮਾਂ ਦੀ ਮੰਗ ਕੀਤੀ ਹੈ। ਇਹ ਅਤੇ ਹੋਰਨਾਂ ਚੋਣਵੀਆਂ ਖਬਰਾਂ ਲਈ ਸੁਣੋ ਇਹ ਪੌਡਕਾਸਟ...