01 October 2026
ਖ਼ਬਰਨਾਮਾ: ਐਲਬਨੀਜ਼ੀ ਵਲੋਂ ਨਵੇਂ ਗ੍ਰੀਨਜ਼ ਆਗੂ ਨੂੰ ਲੇਬਰ ਨਾਲ ਰਚਨਾਤਮਕ ਕੰਮ ਕਰਨ ਦੀ ਅਪੀਲ
SBS Punjabi - ਐਸ ਬੀ ਐਸ ਪੰਜਾਬੀ
About
ਫੈਡਰਲ ਸਰਕਾਰ ਵਲੋਂ ਨਵੇਂ ਗ੍ਰੀਨਜ਼ ਨੇਤਾ ਡੇਵਿਡ ਸ਼ੂਬ੍ਰਿਜ ਨੂੰ ਸੰਸਦ ਵਿੱਚ ਲੇਬਰ ਨਾਲ ਕੰਮ ਕਰਨ ਲਈ ਵਧੇਰੇ ਰਚਨਾਤਮਕ ਰੁਖ਼ ਅਪਣਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਕਾਬਿਲੇਗੌਰ ਹੈ ਕਿ ਸੀਨੇਟਰ ਸ਼ੂਬ੍ਰਿਜ ਨੇ ਗ੍ਰੀਨਜ਼ ਪਾਰਟੀ ਦੇ ਨੇਤਾ ਚੁਣੇ ਜਾਣ ਤੋਂ ਬਾਅਦ ਵਨ ਨੇਸ਼ਨ ਦੀ ਵੱਧ ਰਹੀ ਲੋਕਪ੍ਰਿਯਤਾ ਨਾਲ ਨਜਿੱਠਣ ਦਾ ਵਾਅਦਾ ਕੀਤਾ ਹੈ ਅਤੇ ਪੌਲੀਨ ਹੈਨਸਨ ਦੇ ਉਭਾਰ ਲਈ ਲੇਬਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ, ਲੇਬਰ ਨੂੰ 'ਬਦਲਣ' ਦਾ ਸੰਕਲਪ ਲਿਆ ਹੈ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਗ੍ਰੀਨਜ਼ ਇੱਕ ਵਿਰੋਧੀ ਪਾਰਟੀ ਹੈ ਅਤੇ ਉਹ ਪਾਰਟੀ ਨੂੰ ਆਪਣੀਆਂ ਤਰਜੀਹਾਂ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕਰ ਰਹੇ ਹਨ।ਹੋਰ ਵੇਰਵੇ ਲਈ ਸੁਣੋ ਇਹ ਖ਼ਬਰਨਾਮਾ...
#sbsaudiopodcast
#sbsaudiopodcast