16 November 2026
ਭਾਰਤ ਦੀ ਵੀਜ਼ਾ ਪ੍ਰਣਾਲੀ ਵਿੱਚ ਵੱਡਾ ਸੁਧਾਰ: 13 ਦੀ ਥਾਂ ਹੁਣ 9 ਸ਼੍ਰੇਣੀਆਂ, ਅਰਜ਼ੀ ਫਾਰਮ ਵੀ ਹੋਣਗੇ 70 ਫ਼ੀਸਦੀ ਤੱਕ ਛੋਟੇ
SBS Punjabi - ਐਸ ਬੀ ਐਸ ਪੰਜਾਬੀ
About
ਭਾਰਤ ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਲਈ ਵੀਜ਼ਾ ਪ੍ਰਕਿਰਿਆ ਨੂੰ ਸਰਲ ਬਣਾਉਣ ਵਾਸਤੇ ਅਹਿਮ ਸੁਧਾਰਾਂ ਦਾ ਐਲਾਨ ਕੀਤਾ ਹੈ। ਨਵੀਂ ਪ੍ਰਣਾਲੀ ਤਹਿਤ ਮੁੱਖ ਵੀਜ਼ਾ ਸ਼੍ਰੇਣੀਆਂ 13 ਤੋਂ ਘਟਾ ਕੇ 9 ਅਤੇ ਉਪ-ਸ਼੍ਰੇਣੀਆਂ 49 ਤੋਂ ਘਟਾ ਕੇ 23 ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ, ਅਰਜ਼ੀ ਫਾਰਮਾਂ ਵਿੱਚ ਲੋੜੀਂਦੇ ਵੇਰਵਿਆਂ ਦੀ ਗਿਣਤੀ ਵੀ 65 ਤੋਂ 70 ਫ਼ੀਸਦੀ ਤੱਕ ਘਟਾਈ ਗਈ ਹੈ। ਟੂਰਿਸਟ ਵੀਜ਼ਾ ਦਾ ਨਾਮ ਬਦਲ ਕੇ ਵਿਜ਼ਟਰ ਵੀਜ਼ਾ ਰੱਖਣ ਦੇ ਨਾਲ ਕਾਰੋਬਾਰ, ਮੈਡੀਕਲ ਇਲਾਜ, ਸਿੱਖਿਆ ਅਤੇ ਖੋਜ ਲਈ ਵੀ ਨਵੀਆਂ ਸਹੂਲਤਾਂ ਸ਼ਾਮਲ ਕੀਤੀਆਂ ਗਈਆਂ ਹਨ। ਨਵੀਂ ਪ੍ਰਣਾਲੀ 2026 ਦੇ ਅੰਤ ਤੱਕ ਲਾਗੂ ਕਰਨ ਦੀ ਯੋਜਨਾ ਹੈ। ਪੂਰੀ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ।
#sbsaudiopodcast
#sbsaudiopodcast