Opens in a new window
'ਆਧੁਨਿਕ ਤਕਨਾਲੋਜੀ ਨਾਲ ਸਿੱਖ ਗੇਮਜ਼ ਨੂੰ ਨਵੀਂ ਉਡਾਣ ਦੇਣ ਦੀ ਤਿਆਰੀ': ਰਾਸ਼ਟਰੀ ਕਮੇਟੀ ਪ੍ਰਧਾਨ ਦਲਜੀਤ ਸਿੰਘ ਧਾਮੀ
17 July 2026

'ਆਧੁਨਿਕ ਤਕਨਾਲੋਜੀ ਨਾਲ ਸਿੱਖ ਗੇਮਜ਼ ਨੂੰ ਨਵੀਂ ਉਡਾਣ ਦੇਣ ਦੀ ਤਿਆਰੀ': ਰਾਸ਼ਟਰੀ ਕਮੇਟੀ ਪ੍ਰਧਾਨ ਦਲਜੀਤ ਸਿੰਘ ਧਾਮੀ

SBS Punjabi - ਐਸ ਬੀ ਐਸ ਪੰਜਾਬੀ

About
ਆਸਟ੍ਰੇਲੀਅਨ ਸਿੱਖ ਗੇਮਜ਼ ਸਿਰਫ਼ ਇੱਕ ਸਾਲਾਨਾ ਖੇਡ ਸਮਾਗਮ ਨਹੀਂ, ਸਗੋਂ ਸਿੱਖ ਭਾਈਚਾਰੇ ਨੂੰ ਖੇਡਾਂ, ਸੱਭਿਆਚਾਰ ਅਤੇ ਧਾਰਮਿਕ ਵਿਰਾਸਤ ਨਾਲ ਜੋੜਨ ਵਾਲਾ ਇੱਕ ਮਹੱਤਵਪੂਰਨ ਮੰਚ ਹੈ। ਇਹ ਕਹਿਣਾ ਹੈ ਸਿੱਖ ਗੇਮਜ਼ ਦੀ ਹਾਲ ਹੀ ਵਿੱਚ ਗਠਿਤ ਹੋਈ ਨੈਸ਼ਨਲ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਦਲਜੀਤ ਸਿੰਘ ਧਾਮੀ ਦਾ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਧਾਮੀ ਨੇ ਕਿਹਾ ਨਵੀਂ ਪੀੜ੍ਹੀ ਅਤੇ ਨੌਜਵਾਨ ਖਿਡਾਰੀਆਂ ਨੂੰ ਸਿੱਖ ਗੇਮਜ਼ ਨਾਲ ਜੋੜਨ ਲਈ ਕਮੇਟੀ ਵਲੋਂ ਸਮੇਂ ਦੀ ਨਬਜ਼ ਪਛਾਣਦੇ ਹੋਏ ਨਵੀਂਆਂ ਤਕਨੀਕਾਂ ਅਤੇ ਵਸੀਲਿਆਂ ਨੂੰ ਅਪਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ 2027 ਵਿੱਚ ਪਰਥ ’ਚ ਹੋਣ ਵਾਲੀਆਂ 39ਵੀਆਂ ਸਿੱਖ ਗੇਮਜ਼ ਦੀਆਂ ਤਿਆਰੀਆਂ ਬਾਰੇ ਵੀ ਚਾਨਣਾ ਪਾਇਆ ਹੈ। ਹੋਰ ਵੇਰਵੇ ਲਈ ਸੁਣੋ ਇਹ ਗੱਲਬਾਤ...